Entertainment

ਅਭਿਸ਼ੇਕ ਬੱਚਨ ਨਾਲ ਹਸਪਤਾਲ ‘ਚ ਇਹ ਕੁਝ ਹੋ ਰਿਹਾ, ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਦੱਸਿਆ

ਮੁੰਬਈ: ਅਭਿਸ਼ੇਕ ਬੱਚਨ ਨੂੰ ਕੋਰੋਨਾ ਨਾਲ ਲੜਦਿਆਂ ਹਸਪਤਾਲ ‘ਚ 26 ਦਿਨ ਤੋਂ ਵੱਧ ਹੋ ਗਏ ਹਨ। ਇਸ ਦੌਰਾਨ ਅਭਿਸ਼ੇਕ ਬੱਚਨ ਨੇ ਹਸਪਤਾਲ ਤੋਂ ਆਪਣੇ Care Board ਦੀ ਤਸਵੀਰ ਸਾਂਝੀ ਕੀਤੀ, ਜਿਸ ‘ਚ ਅਭਿਸ਼ੇਕ ਬੱਚਨ ਦੇ ਹਸਪਤਾਲ ‘ਚ ਡੇਲੀ ਪਲਾਨ ਦੀ ਜਾਣਕਾਰੀ ਹੈ।

ਅਭਿਸ਼ੇਕ ਬੱਚਨ ਨੇ ਲਿਖਿਆ ਕਿ ਹਸਪਤਾਲ ‘ਚ ਉਨ੍ਹਾਂ ਦਾ 26ਵਾਂ ਦਿਨ ਹੈ ਤੇ ਕੋਈ ਡਿਸਚਾਰਜ ਪਲਾਨ ਨਹੀਂ। ਇਸ ਦੇ ਨਾਲ ਹੀ ਉਸ ਬੋਰਡ ‘ਚ ਅਭਿਸ਼ੇਕ ਬੱਚਨ ਦਾ ਡਾਈਟ ਪਲਾਨ ਤੇ ਕੇਅਰ ਟੀਮ ਦੀ ਜਾਣਕਾਰੀ ਹੈ। 11 ਜੁਲਾਈ ਨੂੰ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਦੇ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।ਕਰੀਬ 3 ਹਫਤਿਆਂ ਤੋਂ ਵੱਧ ਸਮੇਂ ਬਾਅਦ ਯਾਨੀ 2 ਅਗਸਤ ਨੂੰ ਅਮਿਤਾਭ ਬੱਚਨ ਦਾ ਕੋਰੋਨਾ ਟੈਸਟ ਨੈਗੇਟਿਵ ਆਉਣ ‘ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ, ਪਰ ਅਭਿਸ਼ੇਕ ਬੱਚਨ ਅਜੇ ਵੀ  ਹਸਪਤਾਲ ‘ਚ ਕੋਰੋਨਾ ਦਾ ਇਲਾਜ ਕਰਵਾ ਰਹੇ ਹਨ। ਐਸ਼ਵਰਿਆ ਰਾਏ ਬੱਚਨ ਤੇ ਅਰਾਧਿਆ ਬੱਚਨ ਵੀ ਕੋਰੋਨਾ ਟੈਸਟ ਨੈਗੇਟਿਵ ਆ ਚੁੱਕੀ ਹੈ। 

Related posts

Take care of your health first: Mark Mobius tells Gen Z investors

Gagan Oberoi

“ਸਰਾਭਾ” ਫ਼ਿਲਮ ਨਾਲ ਹੋਵੇਗੀ ਜਪਤੇਜ ਸਿੰਘ ਦੀ ਵਾਪਸੀ

Gagan Oberoi

Canada Post Workers Could Strike Ahead of Holidays Over Wages and Working Conditions

Gagan Oberoi

Leave a Comment