Punjab

ਅਫਸਰਾਂ ਨੇ CM ਭਗਵੰਤ ਮਾਨ ਨੂੰ ਦਿੱਤਾ ਅਲਟੀਮੇਟਮ, ਮੰਤਰੀਆਂ ਨੂੰ ਕਾਬੂ ‘ਚ ਰੱਖੋ, ਨਹੀਂ ਤਾਂ….

ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਅਫਸਰਸ਼ਾਹੀ ਔਖੀ ਨਜ਼ਰ ਆ ਰਹੀ ਹੈ। ਇਸ ਦਾ ਮੁੱ ਕਾਰਨ ਮੰਤਰੀਆਂ ਤੇ ਵਿਧਾਇਕਾਂ ਦੇ ਛਾਪੇ ਹਨ। ਹੁਣ ਮਾਲ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਦੇ ਛਾਪੇ ਤੋਂ ਖਫਾ ਮਾਲ ਅਫ਼ਸਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਸ਼ਿਕਾਇਤ ਭੇਜੀ ਹੈ ਜਿਸ ਵਿੱਚ ਮੰਤਰੀਆਂ ਨੂੰ ਕਾਬੂ ਰੱਖਣ ਲਈ ਅਲਟੀਮੇਟਮ ਦਿੱਤਾ ਗਿਆ ਹੈ। ਅਫਸਰਾਂ ਨੇ ਅਜਿਹਾ ਨਾ ਕਰਨ ‘ਤੇ ਬਾਈਕਾਟ ਤੱਕ ਦੀ ਚੇਤਾਵਨੀ ਦਿੱਤੀ ਜਾਵੇਗੀ।

ਦੱਸ ਦਈਏ ਕਿ ਮਾਲ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਕੁਝ ਦਿਨ ਪਹਿਲਾਂ ਮੋਗਾ ਵਿਖੇ ਤਹਿਸੀਲ, ਫਰਦ ਕੇਂਦਰ ਤੇ ਸੇਵਾ ਕੇਂਦਰ ਦੀ ਚੈਕਿੰਗ ਕਰਨ ਗਏ ਸਨ। ਇਸ ਦੌਰਾਨ ਉਨ੍ਹਾਂ ਇੱਕ ਸ਼ਿਕਾਇਤ ਦੇ ਮਾਮਲੇ ਵਿੱਚ ਸਬ ਰਜਿਸਟਰਾਰ (ਤਹਿਸੀਲਦਾਰ) ਨੂੰ ਸਵਾਲ- ਜਵਾਬ ਕੀਤੇ। ਅਧਿਕਾਰੀਆਂ ਦਾ ਇਲਜ਼ਾਮ ਹੈ ਕਿ ਉਸ ਸਮੇਂ ਸ਼ਿਕਾਇਤਕਰਤਾ ਤੇ ਮੀਡੀਆ ਉੱਥੇ ਮੌਜੂਦ ਸੀ। ਇਸ ਮਾਮਲੇ ਦੀ ਜਾਂਚ ਏਡੀਸੀ ਕੋਲ ਵੀ ਚੱਲ ਰਹੀ ਹੈ। ਅਜਿਹੇ ‘ਚ ਇਸ ਤਰ੍ਹਾਂ ਜਨਤਕ ਤੌਰ ‘ਤੇ ਸਵਾਲ ਪੁੱਛਣਾ ਗੈਰ-ਕਾਨੂੰਨੀ ਤੇ ਨਿੰਦਣਯੋਗ ਹੈ। ਜਾਂਚ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਅਜਿਹੀ ਘਟਨਾ ਅਧਿਕਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੈ

।ਦੱਸ ਦਈਏ ਕਿ ਮੋਗਾ ਵਿੱਚ ਜ਼ਮੀਨ ਦੀ ਰਜਿਸਟਰੀ ਵਿੱਚ ਧੋਖਾਧੜੀ ਦੀ ਸ਼ਿਕਾਇਤ ਮੰਤਰੀ ਕੋਲ ਪੁੱਜੀ ਸੀ। ਇਸ ਵਿੱਚ ਵਪਾਰਕ ਜ਼ਮੀਨ ਨੂੰ ਰਿਹਾਇਸ਼ੀ ਵਜੋਂ ਦਰਜ ਕੀਤਾ ਗਿਆ ਸੀ ਜਿਸ ਵਿੱਚ ਸਟੈਂਪ ਡਿਊਟੀ ਦੀ ਚੋਰੀ ਕੀਤੀ ਗਈ ਸੀ। ਮੰਤਰੀ ਜ਼ਿੰਪਾ ਨੇ ਇਸ ਮਾਮਲੇ ਵਿੱਚ ਡੀਸੀ ਤੋਂ ਰਿਪੋਰਟ ਮੰਗੀ ਸੀ ਜਿਸ ਦੀ ਜਾਂਚ ਏਡੀਸੀ ਮਾਲ ਅਧਿਕਾਰੀਆਂ ਨੇ ਮੰਤਰੀ ‘ਤੇ ਇਕਤਰਫਾ ਜਾਂਚ ਕਰਨ ਲਈ ਦਬਾਅ ਪਾਉਣ ਦਾ ਦੋਸ਼ ਵੀ ਲਗਾਇਆ ਜਿਸ ਵਿੱਚ ਤਹਿਸੀਲਦਾਰ ਖਿਲਾਫ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਡੀਸੀ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਜਾਵੇ।

Related posts

Shreya Ghoshal calls the Mumbai leg of her ‘All Hearts Tour’ a dream come true

Gagan Oberoi

Premiers Demand Action on Bail Reform, Crime, and Health Funding at End of Summit

Gagan Oberoi

ਰਾਹੁਲ ਗਾਂਧੀ ਨੇ ਮਾਣਹਾਨੀ ਮਾਮਲੇ ’ਚ ਬਿਆਨ ਦਰਜ ਕਰਵਾਇਆ

Gagan Oberoi

Leave a Comment