International

ਅਫਰੀਕਾ ਦੇ 10 ਦੇਸ਼ਾਂ ‘ਚ ਨਹੀਂ ਹੈ ਵੈਲਟੀਲੇਟਰ ਦੀ ਸੁਵਿਧਾ

ਅਫ਼ਰੀਕਾ ‘ਚ ਘੱਟ ਟੈਸਟ ਹੋਣ ਕਾਰਨ ਇੱਥੇ ਕੋਰੋਨਾਵਾਇਰਸ ਦੀ ਸਹੀ ਜਾਣਕਾਰੀ ਮਿਲਣਾ ਬਹੁਤ ਮੁਸ਼ਕਲ ਹੈ। ਅਫਰੀਕਾ ਦੇ ਕਈ ਦੇਸ਼ਾਂ ਵਿੱਚ ਕੇਸ ਵੱਧ ਰਹੇ ਹਨ। ਇੱਥੇ ਸਥਿਤੀ ਵਧੇਰੇ ਭਿਆਨਕ ਹੋ ਸਕਦੀ ਹੈ. ਬਹੁਤ ਸਾਰੇ ਦੇਸ਼ਾਂ ਵਿਚ ਜ਼ਰੂਰੀ ਡਾਕਟਰੀ ਉਪਕਰਣਾਂ ਦੀ ਘਾਟ ਵੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਅਫਰੀਕਾ ਦੇ 55 ਦੇਸ਼ਾਂ ਵਿੱਚ 41 ਹਸਪਤਾਲਾਂ ਵਿੱਚ ਲਗਭਗ ਦੋ ਹਜ਼ਾਰ ਵੈਂਟੀਲੇਟਰ ਹਨ, ਜਿਨ੍ਹਾਂ ਉੱਤੇ ਲੱਖਾਂ ਨਿਰਭਰ ਹਨ। ਅਫਰੀਕਾ ਵਿੱਚ ਦਸ ਦੇਸ਼ਾਂ ਵਿੱਚ ਕੋਈ ਵੈਲਟੀਲੇਟਰ ਨਹੀਂ ਹਨ ਅਤੇ 43 ਅਫਰੀਕੀ ਦੇਸ਼ਾਂ ਵਿੱਚ ਸਿਰਫ ਪੰਜ ਹਜ਼ਾਰ ਇੰਟੈਂਸਿਵ ਕੇਅਰ ਯੂਨਿਟ ਹਨ। ਯੂਰਪ ਦੇ ਮੁਕਾਬਲੇ ਇਸ ਵਿਚ ਤਕਰੀਬਨ 10 ਲੱਖ ਲੋਕਾਂ ਲਈ ਪੰਜ ਬਿਸਤਰੇ ਹਨ। ਜਦ ਕਿ ਯੂਰਪ ਵਿਚ ਪ੍ਰਤੀ ਲੱਖ ਲੋਕ ਚਾਰ ਹਜ਼ਾਰ ਬਿਸਤਰੇ ਹਨ। ਅਫਰੀਕਾ ਮਹਾਂਦੀਪ ਵਿੱਚ ਇੱਕ ਹਜ਼ਾਰ 40 ਵਿਅਕਤੀ ਮਾਰੇ ਜਾ ਚੁੱਕੇ ਹਨ, ਜਦੋਂਕਿ 20 ਹਜ਼ਾਰ 441 ਵਿਅਕਤੀ ਕੋਰੋਨਾਵਾਇਰਸ ਤੋਂ ਪੀੜ੍ਹਤ ਹਨ।

Related posts

Canadians Less Worried About Job Loss Despite Escalating Trade Tensions with U.S.

Gagan Oberoi

Israel strikes Syrian air defence battalion in coastal city

Gagan Oberoi

ਆਸਟ੍ਰੇਲੀਆ ‘ਚ ਲਾਕਡਾਊਨ ਖ਼ਿਲਾਫ਼ ਮੁਜ਼ਾਹਰਾ ਕਰ ਰਹੇ 270 ਲੋਕ ਗਿ੍ਫ਼ਤਾਰ

Gagan Oberoi

Leave a Comment