Canada

ਅਤੀਤ ਦੀਆਂ ਗਲਤੀਆਂ ਤੇ ਮੂਲਵਾਸੀਆਂ ਨਾਲ ਹੋਏ ਦੁਰਵਿਵਹਾਰ ਨੂੰ ਸਵੀਕਾਰਨ ਲਈ ਢੁਕਵਾਂ ਦਿਨ ਹੈ ਕੈਨੇਡਾ ਡੇਅ : ਟਰੂਡੋ

ਓਟਵਾ  : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਦੇਸ਼ ਦੇ ਅਤੀਤ ਨਾਲ ਜੁੜੀਆਂ ਗਲਤੀਆਂ ਤੇ ਮੂਲਵਾਸੀਆਂ ਨਾਲ ਹੋਏ ਦੁਰਵਿਵਹਾਰ ਨੂੰ ਸਵੀਕਾਰਨ ਲਈ ਕੈਨੇਡਾ ਡੇਅ ਬਿਲਕੁਲ ਢੁਕਵਾਂ ਦਿਨ ਹੈ।
ਟਰੂਡੋ ਨੇ ਆਖਿਆ ਕਿ ਇਸ ਹਫਤੇ ਸਸਕੈਚਵਨ ਦੇ ਪੁਰਾਣੇ ਮੈਰੀਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਗ੍ਰਾਊਂਡਜ਼ ਵਿੱਚੋਂ ਮਿਲੀਆਂ ਸੈਂਕੜੇ ਕਬਰਾਂ, ਜੋ ਕਿ ਨਿਸ਼ਾਨਬੱਧ ਵੀ ਨਹੀਂ ਹਨ, ਦੀ ਘਟਨਾ ਐਨੀ ਦਰਦਨਾਕ ਹੈ ਕਿ ਕੈਨੇਡੀਅਨਜ਼ ਨੂੰ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਇਸ ਸਾਲ ਕੈਨੇਡਾ ਡੇਅ ਦੇ ਜਸ਼ਨ ਮਨਾਉਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਈ ਕੈਨੇਡੀਅਨ ਸੁਲ੍ਹਾ ਵੱਲ ਹੱਥ ਵਧਾ ਰਹੇ ਹਨ, ਮੂਲਵਾਸੀ ਲੋਕਾਂ ਨਾਲ ਸਾਡੇ ਰਿਸ਼ਤਿਆਂ ਨੂੰ ਸੁਧਾਰਨ ਲਈ ਅੱਗੇ ਵੱਧ ਰਹੇ ਹਨ, ਮੂਲਵਾਸੀਆਂ ਨਾਲ ਸਾਡੇ ਰਿਸ਼ਤਿਆਂ ਵਿੱਚ ਵੀ ਸੁਧਾਰ ਹੋਇਆ ਹੈ ਤੇ ਅਸੀਂ ਇਹ ਵੀ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਾਂ ਕਿ ਇਨ੍ਹਾਂ ਵਿੱਚ ਹੋਰ ਤੇਜ਼ੀ ਨਾਲ ਸੁਧਾਰ ਕਿਸ ਤਰ੍ਹਾਂ ਹੋਵੇ।ਸਾਨੂੰ ਰਲ ਕੇ ਕਈ ਮਾਮਲਿਆਂ ਵਿੱਚ ਕੰਮ ਕਰਨ ਦੀ ਲੋੜ ਹੈ ਤੇ ਸਾਨੂੰ ਲੱਗਦਾ ਹੈ ਕਿ ਇਸ ਕੈਨੇਡਾ ਡੇਅ ਇਹ ਦਰਸਾਉਣ ਦਾ ਸਮਾਂ ਹੈ ਕਿ ਅਸੀਂ ਇੱਕ ਦੇਸ਼ ਵਜੋਂ ਕੀ ਹਾਸਲ ਕੀਤਾ ਹੈ ਤੇ ਅਸੀਂ ਹੋਰ ਕੀ ਕਰ ਸਕਦੇ ਹਾਂ।
ਟਰੂਡੋ ਦਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਇੰਡੀਜੀਨਸ ਤੇ ਹਿਊਮਨ ਰਾਈਟਸ ਸਮਾਜ ਸੇਵਕਾਂ ਨੇ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਮਿਲੇ ਬੱਚਿਆਂ ਦੇ ਪਿੰਜਰ ਤੇ ਕਬਰਾਂ ਕੈਨੇਡਾ ਡੇਅ ਰੱਦ ਕਰਨ ਦੀ ਮੰਗ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਬੁੱਧਵਾਰ ਨੂੰ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਕੈਨੇਡਾ ਡੇਅ ਦੇ ਜਸ਼ਨਾਂ ਨੂੰ ਰੱਦ ਕਰਨ ਦਾ ਵਿਰੋਧ ਕੀਤਾ ਸੀ।

Related posts

ਨਵੇਂ ਗਰੋਸਰੀ ਸਟੋਰ ਦੀ ਗ੍ਰੈਂਟ ਓਪਨਿੰਗ ‘ਤੇ ਆਫ਼ਰਾਂ ਦੇਖ ਉਮੜੀ ਭੀੜ

Gagan Oberoi

Liberal MP and Jagmeet Singh Clash Over Brampton Temple Violence

Gagan Oberoi

Century Group Unveils Updated Tsawwassen Town Centre Plan with Innovative Inclusion of Health Care Space

Gagan Oberoi

Leave a Comment