ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਐਮਰਜੰਸੀ ਐਕਟ ਨੂੰ ਲੋੜ ਤੋਂ ਵੱਧ ਇੱਕ ਦਿਨ ਵੀ ਲਾਗੂ ਰੱਖਣ ਦਾ ਫੈਡਰਲ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। ਪਰ ਇਸ ਵੇਲੇ ਚਿੰਤਾ ਵਾਲੀ ਗੱਲ ਇਹ ਹੈ ਕਿ ਮੁਜ਼ਾਹਰਾਕਾਰੀ ਤੇ ਟਰੱਕ ਇੱਕ ਵਾਰੀ ਮੁੜ ਓਟਵਾ ਪਰਤਣ ਦੀਆਂ ਸਕੀਮਾਂ ਲਾ ਰਹੇ ਹਨ।
ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨੇ ਆਖਿਆ ਕਿ ਇਸ ਐਕਟ ਦੀ ਵਰਤੋਂ ਕੀਤੀ ਜਾਣੀ ਬੇਹੱਦ ਜ਼ਰੂਰੀ ਹੈ ਪਰ ਅਸੀਂ ਅਜਿਹਾ ਦੁਬਾਰਾ ਨਹੀਂ ਕਰਨਾ ਚਾਹੁੰਦੇ। ਬਾਰਡਰ ਕਰੌਸਿੰਗਜ਼ ਉੱਤੇ ਬਲਾਕੇਡਜ਼ ਨੂੰ ਹਟਾਏ ਜਾਣ ਤੇ ਡਾਊਨਟਾਊਨ ਓਟਵਾ ਵਿੱਚ ਵੀ ਸ਼ਾਂਤੀ ਦਾ ਮਾਹੌਲ ਮੁੜ ਕਾਇਮ ਹੋਣ ਦੇ ਮੱਦੇਨਜ਼ਰ ਜਦੋਂ ਇਹ ਪੱੁਛਿਆ ਗਿਆ ਕਿ ਕੀ ਹੁਣ ਵੀ ਐਮਰਜੰਸੀ ਸ਼ਕਤੀਆਂ ਦੀ ਲੋੜ ਹੈ ਤਾਂ ਟਰੂਡੋ ਨੇ ਆਖਿਆ ਕਿ ਅਜੇ ਇਹ ਮਸਲਾ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਹੈ।
ਕੋਵਿਡ-19 ਮਾਪਦੰਡਾਂ ਖਿਲਾਫ ਅਜੇ ਵੀ ਅਜਿਹੇ ਲੋਕ ਤੇ ਟਰੱਕ ਹਨ ਜਿਹੜੇ ਓਟਵਾ ਦੇ ਆਲੇ ਦੁਆਲੇ ਵਾਲੇ ਆਰਨਪ੍ਰਿਅਰ ਤੇ ਐਂਬਰਨ ਇਲਾਕਿਆਂ ਵਿੱਚ ਇੱਕਠੇ ਹੋ ਰਹੇ ਹਨ।ਸੋਮਵਾਰ ਸਵੇਰ ਤੱਕ ਓਟਵਾ ਵਿੱਚ ਫਰੀਡਮ ਕੌਨਵੌਏ ਵਿੱਚ ਹਿੱਸਾ ਲੈਣ ਵਾਲੇ 196 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ 115 ਗੱਡੀਆਂ ਨੂੰ ਟੋਅ ਕੀਤਾ ਜਾ ਚੁੱਕਿਆ ਸੀ।ਹੁਣ ਤੱਕ 400 ਤੋਂ ਵੱਧ ਚਾਰਜਿਜ਼ ਲਾਏ ਜਾ ਚੁੱਕੇ ਹਨ, ਇਨ੍ਹਾਂ ਵਿੱਚ ਸ਼ਰਾਰਤ ਤੋਂ ਲੈ ਕੇ ਵਿਘਣ ਪਾਉਣ ਤੇ ਪੁਲਿਸ ਅਧਿਕਾਰੀ ਉੱਤੇ ਹਮਲਾ ਕਰਨ ਆਦਿ ਵਰਗੇ ਦੋਸ਼ ਸ਼ਾਮਲ ਹਨ।
previous post