Punjab

ਅਕਾਲੀ ਨੇਤਾ ਬਿਕਰਮ ਮਜੀਠੀਆ ਦੇ ਨਾਮ ’ਤੇ ਮਾਰੀ ਲੱਖਾਂ ਰੁਪਏ ਦੀ ਠੱਗੀ

ਅੰਮਿ੍ਰਤਸਰ- ਅਕਾਲੀ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਾਮ ‘ਤੇ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਗਿਰੋਹ ਦਾ ਸੁਲਤਾਨਵਿੰਡ ਥਾਣਾ ਪੁਲਿਸ ਨੇ ਪਰਦਾਫਾਸ਼ ਕਰ ਦਿੱਤਾ ਹੈ। ਪੁਲਿਸ ਨੇ ਛਾਪੇਮਾਰੀ ਕਰਦੇ ਹੋਏ ਗਿਰੋਹ ਦੇ ਮੈਂਬਰ ਤਰਨਤਾਰਨ ਨਿਵਾਸੀ ਨਵਦੀਪ ਸਿੰਘ ਉਰਫ਼ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਤੋਂ ਠੱਗੀ ਦੇ 3.15 ਲੱਖ ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਏਸੀਪੀ ਮੰਗਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਗਿਰੋਹ ਦੇ ਹੋਰ ਮੈਂਬਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਦਰਸ਼ਨ ਅਵੈਨਿਊ ਪੁਲਿਸ ਚੌਂਕੀ ਵਿਚ ਮੌਜੂਦ ਪੀੜਤ ਅਮਰਜੀਤ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਤਰਨਤਾਰਨ ਦੇ ਨਵਦੀਪ ਸਿੰਘ ਨਾਲ ਹੋਈ ਸੀ। ਦੋਸ਼ੀ ਨੇ ਦੱਸਿਆ ਸੀ ਕਿ ਉਸਦੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਸਿੱਧੀ ਗੱਲਬਾਤ ਹੈ। ਉਸਨੇ ਇਹ ਵੀ ਦੱਸਿਆ ਕਿ ਉਹ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਦੱਖਣੀ ਤੋਂ ਇੰਚਾਰਜ ਦਲਬੀਰ ਸਿੰਘ ਗਿੱਲ ਦਾ ਰਿਸ਼ਤੇ ‘ਚ ਭਤੀਜਾ ਲੱਗਦਾ ਹੈ।

Related posts

Wildfire Ravages Jasper: Fast-Moving Flames Devastate Historic Town

Gagan Oberoi

ਹਰਸਿਮਰਤ ਬਾਦਲ ਨੇ ਵੀ PM ਮੋਦੀ ਦੀ ਅਪੀਲ ‘ਤੇ ਜਗਾਏ ਦੀਵੇ

Gagan Oberoi

Health Canada Expands Recall of Nearly 60 Unauthorized Sexual Enhancement Products Over Safety Concerns

Gagan Oberoi

Leave a Comment