Sports

13 ਅਗਸਤ ਨੂੰ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾਵੇਗਾ ਕਬੱਡੀ ਕੱਪ

ਇੰਨੀ ਦਿਨੀਂ ਕੈਨੇਡਾ ਵਿੱਚ ਕਬੱਡੀ ਟੂਰਨਾਮੈਂਟਾਂ ਦੀ ਭਰਮਾਰ ਹੈ , ਹਰ ਹਫ਼ਤੇ ਵੱਖ ਵੱਖ ਕਬੱਡੀ ਕਲੱਬਾਂ ਵੱਲੋਂ ਟੂਰਨਾਮੈਂਟ ਉਲੀਕੇ ਜਾ ਰਹੇ ਹਨ । ਟੋਰੰਟੋ ਦੀ ਨਾਮਵਰ ਕਲੱਬ “ ਮੈਟਰੋ ਪੰਜਾਬੀ ਸਪੋਟਰਸ ਕਲੱਬ “ ਵੱਲੋਂ ਸੰਦੀਪ ਨੰਗਲ ਅੰਬੀਆਂ ਦੀ ਯਾਦ ‘ਚ 29ਵਾਂ ਕਬੱਡੀ ਕੱਪ ਹਮੈਲਟਨ ਦੇ ਫ਼ਸਟ ਉਨਟਾਰੀੳ ਸੈਂਟਰ ‘ਚ 13 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ । ਇਸ ਟੂਰਨਾਮੈਂਟ ‘ਚ ਕੈਨੇਡਾ ਈਸਟ , ਕੈਨੇਡਾ ਵੈਸਟ , ਭਾਰਤ , ਇੰਗਲੈਂਡ , ਅਮਰੀਕਾ ਤੇ ਯੂਰਪ ਦੀਆਂ ਟੀਮਾਂ ਭਾਗ ਲੈਣਗੀਆਂ । ਪ੍ਰਬੰਧਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰੀ ਕਬੱਡੀ ਦੇ ਧਨੰਤਰ ਖਿਡਾਰੀ ਇਸ ਟੂਰਨਾਮੈਂਟ ‘ਚ ਹਿੱਸਾ ਲੈਣਗੇ। ਜਿਸ ਵਿੱਚ ਇਨਾਮਾਂ ਦਾ ਵੇਰਵਾ $25000 , $21000 , $15000 , $10000 ਹੋਵੇਗਾ । ਇਸ ਟੂਰਨਾਮੈਂਟ ਚ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ । ਟੂਰਨਾਮੈਂਟ ਸਵੇਰੇ 10 ਵਜੇ ਸ਼ੁਰੂ ਹੋ ਕੇ ਸ਼ਾਮੀਂ ਦੇਰ ਰਾਤ ਤਕ ਚੱਲੇਗਾ । ਇਸ ਟੂਰਨਾਮੈਂਟ ਦੀਆਂ ਟਿਕਟਾਂ $50 ਅਤੇ $100 ਹਨ ।ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਪ੍ਰਬੰਧਕਾਂ ਵੱਲੋਂ ਕਮਿਊਨਟੀ ਨੂੰ ਬੇਨਤੀ ਕਰਦਿਆਂ ਪਹੁੰਚਣ ਦੀ ਅਪੀਲ ਕੀਤੀ ਗਈ ਹੈ । ਟੂਰਨਾਮੈਂਟ ਸੰਬੰਧੀ ਹੋਰ ਜਾਣਕਾਰੀ ਲਈ 416-399-3000 ਤੇ ਸੰਪਰਕ ਕੀਤਾ ਜਾ ਸਕਦਾ ਹੈ ।

Related posts

ਨੀਰਜ ਦਾ ਨਾਮ Laureus World Sports Awards ਲਈ ਨਾਮਜ਼ਦ, ਨਾਮਜ਼ਦਗੀ ਹਾਸਲ ਕਰਨ ਵਾਲੇ ਬਣੇ ਤੀਜੇ ਭਾਰਤੀ

Gagan Oberoi

ਅੰਤਰਰਾਸ਼ਟਰੀ ਹਾਕੀ ਖਿਡਾਰੀ ਲਾਕੜਾ ‘ਤੇ ਹੱਤਿਆ ਦਾ ਦੋਸ਼, ਮਿ੍ਤਕ ਦੇ ਪਰਿਵਾਰ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ

Gagan Oberoi

ਟੀ-20 ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾਉਣਾ ਹੈ ਤਾਂ ਕਰੋ ਇਹ ਕੰਮ – ਸਾਬਕਾ ਕ੍ਰਿਕਟਰ ਦੀ ਈਸ਼ਾਨ ਨੂੰ ਸਲਾਹ

Gagan Oberoi

Leave a Comment