Canada

ਪੜ੍ਹਨ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ

ਕਸਬਾ ਘੱਗਾ ਤੋਂ ਪੜ੍ਹਾਈ ਕਰਨ ਕੈਨੇਡਾ ਗਏ ਵਰਮਾ ਪਰਿਵਾਰ ਦੇ ਇਕਲੌਤੇ ਪੁੱਤਰ ਵੱਲੋਂ ਉੱਥੇ ਰਹਿੰਦਿਆਂ ਮਾਨਸਿਕ ਪਰੇਸ਼ਾਨੀ ਕਰਕੇ ਆਪਣੇ ਘਰ ‘ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਜਾਣਕਾਰੀ ਕੈਨੇਡਾ ‘ਚ ਰਹਿੰਦੇ ਪਰਿਵਾਰਕ ਮਿੱਤਰ ਵੱਲੋਂ ਪਰਿਵਾਰ ਨੂੰ ਦਿੱਤੀ ਗਈ। ਮਿ੍ਤਕ ਨੌਜਵਾਨ ਅਰਸ਼ਦੀਪ ਵਰਮਾ (24) ਦੇ ਪਿਤਾ ਰਾਜ ਕੁਮਾਰ ਵਰਮਾ ਨਿਵਾਸੀ ਘੱਗਾ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪੁੱਤਰ ਆਈਲੈਟਸ ਕਰਨ ਤੋਂ ਬਾਅਦ ਕਰੀਬ ਤਿੰਨ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਤੇ ਅੱਜ-ਕੱਲ੍ਹ ਵਰਕ ਪਰਮਿਟ ‘ਤੇ ਕੰਮ ਕਰ ਰਿਹਾ ਸੀ। ਮਿ੍ਤਕ ਨੌਜਵਾਨ ਦੇ ਪਿਤਾ ਨੇ ਆਪਣੇ ਲੜਕੇ ਦੀ ਮਾਨਸਿਕ ਪਰੇਸ਼ਾਨੀ ‘ਚ ਰਹਿਣ ਦਾ ਕਾਰਨ ਦੱਸਦਿਆਂ ਕਿਹਾ ਕਿ ਉਸ ਦਾ ਲੜਕਾ ਕੈਨੇਡਾ ਜਾਣ ਤੋਂ ਪਹਿਲਾ ਘੱਗਾ ਵਿਖੇ ਰਹਿੰਦੇ ਸਮੇਂ ਇਕ ਕਾਰ ਦੁਰਘਟਨਾ ‘ਚ ਆਪਣੇ ਦੋਸਤ ਦੀ ਮੌਤ ਤੋਂ ਬਾਅਦ ਅਕਸਰ ਪਰੇਸ਼ਾਨ ਰਹਿਣ ਲੱਗ ਪਿਆ ਸੀ। ਉਸ ਨੂੰ ਇਸ ਪਰੇਸ਼ਾਨੀ ਤੋਂ ਬਚਾਉਣ ਲਈ ਕੈਨੇਡਾ ਭੇਜ ਦਿੱਤਾ ਗਿਆ ਸੀ ਤੇ ਉਸ ਨਾਲ ਅਕਸਰ ਹੀ ਪਰਿਵਾਰ ਦੀ ਗੱਲਬਾਤ ਵੀ ਹੁੰਦੀ ਰਹਿੰਦੀ ਸੀ। ਜਦੋਂ ਉਨ੍ਹਾਂ ਨੂੰ 23 ਅਪ੍ਰੈਲ ਨੂੰ ਉਸ ਦੇ ਲੜਕੇ ਵੱਲੋਂ ਮਾਨਸਿਕ ਪਰੇਸ਼ਾਨੀ ਕਾਰਨ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਦਾ ਪੂਰਾ ਪਰਿਵਾਰ ਸਦਮੇ ‘ਚ ਆ ਗਿਆ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮਿ੍ਤਕ ਲੜਕੇ ਦੀ ਦੇਹ ਨੂੰ ਜਲਦੀ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।

Related posts

ਸਾਬਕਾ ਕੌਮਾਂਤਰੀ ਵਿਦਿਆਰਥੀਆਂ ਲਈ ਕੈਨੇਡਾ ਸਰਕਾਰ ਵੱਲੋਂ ਓਪਨ ਵਰਕ ਪਰਮਿਟ ਦਾ ਐਲਾਨ

Gagan Oberoi

ਕੈਨੇਡਾ-ਅਮਰੀਕਾ ਬਾਰਡਰ ਤੋਂ ਭਾਰਤੀ ਮੂਲ ਦਾ ਟਰੱਕ ਡਰਾਈਵਰ 62 ਕਿਲੋ ਕੋਕੀਨ ਸਮੇਤ ਗ੍ਰਿਫ਼ਤਾਰ

Gagan Oberoi

ਇਸ ਹਫ਼ਤੇ ਕੋਰੋਨਾਵਾਇਰਸ ਦੇ ਕੇਸ ਕੈਨੇਡਾ ਭਰ ‘ਚ 25% ਵਧੇ : ਡਾ. ਥੇਰੇਸਾ

Gagan Oberoi

Leave a Comment